ਅੱਜ ਦਾ ਮੁੱਦਾ

ਕੀ ਲੋਕਾਂ ਦੇ ਮੁੱਦੇ ਗੰਭੀਰਤਾ ਨਾਲ ਚੱਕ ਸਕਦੇ ਹਨ ਫਿਲਮੀ ਸਿਤਾਰੇ ?Punjabkesari TV

5 years ago

ਦੇਸ਼ 'ਚ ਲੋਕ ਸਭਾ ਚੋਣਾਂ ਦਾ ਅਖਾੜਾ ਭੱਖ ਚੁੱਕਿਆ ਹੈ। ਇਸ ਅਖਾੜੇ 'ਚ ਕ੍ਰਿਕਟਰ ਦੇ ਨਾਲ-ਨਾਲ ਕਈ ਫ਼ਿਲਮੀ ਸਿਤਾਰੇ ਵੀ ਆਪਣੀ ਕਿਸਮਤ ਅਜ਼ਮਾਉਣ ਆਏ ਨੇ, ਅਜਿਹੇ 'ਚ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਅਦਾਕਾਰ ਸੰਨੀ ਦਿਓਲ ਨੂੰ ਬੀਜੇਪੀ ਵੱਲੋਂ ਮਿਲੀ ਟਿਕਟ, ਇਸ ਦੇ ਨਾਲ ਹੰਸ ਰਾਜ ਹੰਸ ਨੂੰ ਉੱਤਰ-ਪੱਛਮੀ ਦਿੱਲੀ 'ਚ ਗੌਤਮ ਗੰਭੀਰ ਨੂੰ ਪੂਰਬੀ ਦਿੱਲੀ , ਹੇਮਾ ਮਾਲਿਨੀ ਨੂੰ ਮਥੁਰਾ 'ਚ ਬੀਜੇਪੀ ਵੱਲੋਂ ਟਿਕਟ ਦੇ ਦਿੱਤੀ ਗਈ ਹੈ, ਅਤੇ ਕਾਂਗਰਸ ਨੇ ਉਰਮਿਲਾ ਮਟੋਂਦਕਰ ਨੂੰ ਨੋਰਥ ਮੁੰਬਈ ਤੋਂ ਕਾਂਗਰਸ ਨੇ ਟਿਕਟ ਦਿੱਤੀ ਹੈ, ਇਨਾਂ ਅਦਾਕਾਰਾਂ ਨੂੰ ਲੋਕ ਭਵਾਂ ਫ਼ਿਲਮਾਂ 'ਚ ਦੇਖ ਬਹੁਤ ਖੁਸ਼ ਹੁੰਦੇ ਨੇ, ਪਰ ਇਸ ਵਾਰ ਗੱਲ ਚੋਣਾਂ ਦੀ ਹੈ ਓਨਾ ਦੀਆਂ ਸਮੱਸਿਆਵਾਂ ਅਤੇ ਇਲਾਕੇ ਦੇ ਵਿਕਾਸ ਦੀ ਗੱਲ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਫ਼ਿਲਮਾਂ 'ਚ ਨਾਟਕ ਕਰਨ ਵਾਲੇ ਅਦਾਕਾਰ ਕੀ ਲੋਕਾਂ ਦੇ ਮੁੱਦੇ ਗੰਭੀਰਤਾ ਦੇ ਨਾਲ ਲੋਕ ਸਭਾ 'ਚ ਚੱਕ ਸਕਣਗੇ ਜਾਂ ਨਹੀਂ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ