ਅੱਜ ਦਾ ਮੁੱਦਾ

Aj da Mudda : ਕੀ ਸਿੱਧੂ ਮਾਮਲੇ 'ਚ ਕੈਪਟਨ ਮਜ਼ਬੂਰ ਨਜ਼ਰ ਆ ਰਹੇ ਨੇ?Punjabkesari TV

4 years ago

ਕੈਪਟਨ ਦੇ ਸਿੱਧੂ ਦਾ ਵਿਵਾਦ ਕਿਸੇ ਤੋਂ ਛਿਪਿਆ ਨਹੀਂ। ਇਕ ਪਾਸੇ ਸਿੱਧੂ ਕਾਂਗਰਸ ਹਾਈਕਮਾਨ ਨਾਲ ਨੇੜਤਾ ਵਧਾਉਂਦੇ ਨੇ ਤੇ ਦੂਜੇ ਪਾਸੇ ਕੈਪਟਨ 'ਤੇ ਨਿਸ਼ਾਨੇ ਸਾਧਣੇ ਨਹੀਂ ਭੁੱਲਦੇ। ਸਿੱਧੂ ਤੇ ਕੈਪਟਨ ਦਾ ਰੇੜ੍ਹਕਾ ਚੋਣਾਂ ਤੋਂ ਬਾਅਦ ਵੀ ਚੱਲਦਾ ਹੈ। ਕੈਪਟਨ ਜਿੱਤ ਦਾ ਕਰੈਡਿਟ ਤਾਂ ਆਪ ਲੈਂਦੇ ਨੇ ਪਰ ਸਿੱਧੂ ਸਿਰ ਭੰਨ ਦਿੰਦੇ ਨੇ ਹਾਰ ਦਾ ਠੀਕਰਾ। ਇੰਨਾਂ ਹੀ ਨਹੀਂ ਕੈਪਟਨ ਨੇ ਸਿੱਧੂ ਦਾ ਮਹਿਕਮਾ ਤੱਕ ਬਦਲ ਦਿੱਤਾ। ਪਰ ਦੋਹਾਂ 'ਤੋਂ ਇਕ ਵੀ ਈਨ ਮੰਨਣ ਨੂੰ ਤਿਆਰ ਨਹੀਂ। ਸਿੱਧੂ ਨੇ ਅਜੇ ਤੱਕ ਮਹਿਕਮਾ ਨੇ ਸੰਭਾਲਿਆ। ਸਿੱਧੂ ਨੇ ਮਹਿਕਮਾ ਬਦਲਣ ਦੀ ਸ਼ਿਕਾਇਤ ਲੈ ਕੇ ਰਾਹੁਲ ਗਾਂਧੀ ਤੱਕ ਪੁੱਜੇ। ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਦੀ ਦੋਹਾਂ ਦਾ ਵਿਵਾਦ ਸੁਲਝਾਉਣ ਦੀ ਡਿਊਟੀ ਲਗਾਈ ਪਰ ਸਭ ਵਿਅਰਥ।  ਹਾਰ ਕੇ ਕੈਪਟਨ ਨੇ ਕਹਿ ਦਿੱਤਾ ਕਿ ਕੋਈ ਵੀ ਫਾਈਲ ਰੋਕੀ ਨਾ ਜਾਵੇ। ਪਰ ਕੈਪਟਨ ਸਿੱਧੂ ਨੂੰ ਸਿੱਧੇ ਤੌਰ 'ਤੇ ਕੁਝ ਨਾ ਕਹਿ ਸਕੇ। ਜਿਨ੍ਹਾਂ ਤੋਂ ਸਵਾਲ ਉੱਠਦੇ ਨੇ ਕਿ ਸਿੱਧੂ ਮਾਮਲੇ ਵਿਚ ਕੈਪਟਨ ਮਜ਼ਬੂਰ ਨੇ? ਕੀ ਕੈਪਟਨ ਸਿੱਧੂ ਖਿਲਾਫ ਚਾਹ ਕੇ ਵੀ ਕੋਈ ਕਾਰਵਾਈ ਨਹੀਂ ਕਰ ਸਕਦੇ? ਕੈਪਟਨ-ਸਿੱਧੂ ਦਾ ਲੜਾਈ ਦਾ ਕਦੋਂ ਹੋਵੇਗਾ ਅੰਤ?