ਅੱਜ ਦਾ ਮੁੱਦਾ

Aj Da Mudda : ਹੜ੍ਹ ਤੋਂ ਬਾਅਦ ਕੀ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰ ਹੈ ਸਰਕਾਰ ?Punjabkesari TV

4 years ago

 

ਪੰਜਾਬ ਸੂਬਾ ਪਿਛਲੇ ਕਈ ਦਿੰਨਾ ਤੋਂ ਹੜ੍ਹ ਦੀ ਮਾਰ ਹੇਠ ਹੈ। ਜਿਸ 'ਚ ਕਈ ਕੀਮਤੀ ਜ਼ਿੰਦਗੀਆਂ ਵੀ ਚਲੀਆਂ ਗਈਆਂ। ਪ੍ਰਸ਼ਾਸਨ ਤੇ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਜੇਕਰ ਬਾਰਿਸ਼ ਬੰਦ ਰਹੀ ਤਾਂ ਕੁੱਝ ਦਿੰਨਾ ਤੱਕ ਹੋਲੀ-ਹੋਲੀ ਪਾਣੀ ਨਿਕਲਣਾ ਸ਼ੁਰੂ ਹੋ ਜਾਵੇਗਾ ਪਰ ਇਹ ਪਾਣੀ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਕਿਉਂਕਿ ਪਾਣੀ 'ਚ ਕਈ ਪਸ਼ੂਆਂ ਦੀ ਮੌਤ ਹੋਈ ਹੈ ਇਸ 'ਚ ਕਈ ਤਰਾਂ ਦੇ ਜੀਵ ਤੈਰ ਕਿ ਆ ਜਾਂਦੇ ਨੇ ਮੱਛਰ ਪੈਦਾ ਹੁੰਦਾ ਹੈ, ਗਲੀਆਂ, ਨਾਲਿਆਂ ਤੇ ਸੀਵਰੇਜ਼ਾਂ ਦਾ ਗੰਧ ਬਾਹਰ ਸੜਕਾਂ 'ਤੇ ਆ ਜਾਵੇਗਾ। ਇਸ ਲਈ ਸਰਕਾਰ ਨੂੰ ਚਾਹੀਦਾ ਕਿ ਇੰਨਾ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰ ਰਹੇ, ਪਰ ਪੰਜਾਬੀਆਂ ਤੋਂ ਜਾਣਦੇ ਹਾਂ ਕਿ ਕੀ ਓਨਾ ਨੂੰ ਲਗਦਾ ਹੈ ਹੜ੍ਹ ਤੋਂ ਬਾਅਦ ਬਿਮਾਰੀਆਂ ਨਾਲ ਨਜਿੱਠਣ ਲਈ ਸਰਕਾਰ ਤੇ ਪ੍ਰਸ਼ਾਸਨ ਦੋਵੇਂ ਤਿਆਰ ਹਨ ?