ਅੱਜ ਦਾ ਮੁੱਦਾ

Aj Da Mudda : ਕੀ ਬਰਸਾਤ ਨਾਲ ਨਜਿੱਠਣ 'ਚ ਫੇਲ ਹੋਈ ਪੰਜਾਬ ਸਰਕਾਰPunjabkesari TV

4 years ago

ਸਾਉਣ ਮਹੀਨੇ ਦੀ ਪਹਿਲੀ ਬਾਰਿਸ਼ ਨੇ ਪੰਜਾਬ ਸਰਕਾਰ ਦੀ ਬਰਸਾਤ ਨਾਲ ਨਜਿੱਠਣ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਭਾਰੀ ਬਾਰਿਸ਼ ਨਾਲ ਸੂਬੇ 'ਚ ਕਈ ਇਲਾਕਿਆਂ ਦਾ ਬੁਰਾ ਹਾਲ ਹੋ ਗਿਆ ਹੈ। ਬਠਿੰਡਾ, ਤਰਨਤਾਰਨ, ਫਿਰੋਜ਼ਪੁਰ ਅਤੇ ਹੋਰ ਕਈ ਜਿਲ੍ਹੇ ਹੜ੍ਹ ਵਰਗੇ ਹਾਲਾਤਾਂ 'ਚੋ ਗੁਜ਼ਰ ਰਹੇ ਨੇ, ਤੇ ਸਰਕਾਰ ਕੋਲ ਇਸ ਨਾਲ ਨਜਿੱਠਣ ਲਈ ਕੋਈ ਹੱਲ ਨਹੀਂ ਹੈ ਇਹ ਜਾਪਦਾ ਨਜ਼ਰ ਆ ਰਿਹੈ। ਭਾਰੀ ਮੀਂਹ 'ਤੇ ਸਿਆਸਤ ਵੀ ਤੇਜ਼ ਹੋ ਚੁੱਕੀ ਹੈ। ਕੇਂਦਰੀ ਮੰਤਰੀ ਹਰਸਿਮਰਤ ਨੇ ਸੂਬੇ ਦੇ ਕੈਬਿਨੇਟ ਮੰਤਰੀ ਮਨਪ੍ਰੀਤ ਬਾਦਲ 'ਤੇ ਆਰੋਪ ਲਗਾਏ ਕਿ ਮਨਪ੍ਰੀਤ ਬਾਦਲ ਦੀ ਲਾਪਰਵਾਹੀ ਕਾਰਨ ਬਠਿੰਡਾ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਕਿਉਂਕਿ ਨਗਰ ਨਿਗਮ ਦਾ ਪੈਸਾ ਨਹੀਂ ਵਰਤਿਆ ਗਿਆ। ਅਜਿਹੇ 'ਚ ਸੂਬੇ ਦੇ ਵੱਖਰੇ-ਵੱਖਰੇ ਇਲਾਕੇ ਦੇ ਲੋਕਾਂ ਤੋਂ ਪੁੱਛਦੇ ਹਾਂ ਕਿ ਕੀ ਬਰਸਾਤ ਨਾਲ ਨਜਿੱਠਣ 'ਚ ਪੰਜਾਬ ਸਰਕਾਰ ਫੇਲ ਹੋਈ ਹੈ ?