ਅੱਜ ਦਾ ਮੁੱਦਾ

Aj Da Mudda : ਸਿਆਸੀ ਲਾਹੇ ਲਈ ਵਿਵਾਦਿਤ ਬਿਆਨ ਦੇਣ ਵਾਲੇ ਨੇਤਾਵਾਂ 'ਤੇ ਕਾਰਵਾਈ ਕੀ?Punjabkesari TV

5 years ago

ਚੋਣਾਂ ਆਉਂਦੇ ਹੀ ਨੇਤਾਵਾਂ ਦੀ ਸਿਆਸੀ ਜ਼ੁਬਾਨ ਅਸਲ ਮੁੱਦਿਆਂ ਤੋਂ ਭਟਕ ਕੇ ਬੇਲਗਾਮ ਹੋ ਜਾਂਦੇ ਹੈ...ਦੇਸ਼ 'ਚ 17ਵੀਂਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਨੇਤਾਵਾਂ ਦੇ ਵਿਵਾਦਿਤ ਬਿਆਨ ਵੀ ਸਾਹਮਣੇ ਆਉਣ ਲੱਗੇ ਨੇ...ਚੋਣਾਂ ਜਦੋਂ ਵੀ ਹੁੰਦੀਆਂ ਨੇ ਤਾਂ ਨੇਤਾਵਾਂ ਵੱਲੋਂ ਇਕ-ਦੂਜੇ ਦੀ ਨਿੱਜੀ ਜ਼ਿੰਦਗੀ 'ਤੇ ਸ਼ਬਦੀ ਹਮਲੇ ਤਾਂ ਬੋਲੇ ਹੀ ਜਾਂਦੇ ਨੇ ਨਾਲ ਹੀ ਉਨ੍ਹਾਂ ਵੱਲੋਂ ਵਿਵਾਦਿਤ ਬਿਆਨ ਵੀ ਦਿੱਤੇ ਜਾਂਦੇ ਨੇ...ਜੇਕਰ ਇਸ ਸਮੇਂ ਵਿਵਾਦਿਤ ਬਿਆਨ ਦੇਣ ਵਾਲੇ ਨੇਤਾਵਾਂ ਦੀ ਗੱਲ ਕਰੀਏ ਤਾਂ 'ਚ ਉਨ੍ਹਾਂ ਬਸਪਾ ਪ੍ਰਧਾਨ ਮਾਇਆਵਤੀ, ਯੋਗੀ ਆਦਿਤਨਾਥ, ਮੇਨਕਾ ਗਾਂਧੀ ਤੇ ਆਜਮ ਖਾਂ ਦਾ ਨਾਂ ਸ਼ਾਮਲ ਹੈ..ਜਿਨ੍ਹਾਂ ਖਿਲਾਫ ਚੋਣ ਕਮਿਸ਼ਨ ਨੇ ਕਾਰਵਾਈ ਕਰਦਿਆਂ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਐ...ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਮਾਮਲਾ ਵੀ ਚੋਣ ਕਮਿਸ਼ਨ ਦੇ ਕੋਲ ਹੈ...ਜੇਕਰ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਭਵਿੱਖ 'ਚ ਉਨ੍ਹਾਂ 'ਤੇ ਵੀ ਕਾਰਵਾਈ ਹੋ ਸਕਦੀ ਐ....ਇਹ ਮੁੱਦਾ ਗੰਭੀਰ ਹੈ ਤੇ ਅੱਜ ਦਾ ਸਵਾਲ ਇਹੀ ਹੈ ਕਿ ਸਿਆਸੀ ਲਾਹੇ ਲਈ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਨੇਤਾਵਾਂ 'ਤੇ ਕਾਰਵਾਈ ਕੀ...ਇਸ 'ਤੇ ਕੀ ਕਹਿੰਦੀ ਹੈ ਪੰਜਾਬ ਦੀ ਅਵਾਮ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ