ਅੱਜ ਦਾ ਮੁੱਦਾ

Aj Da Mudda : ਕੀ ਲੋਕ ਸਭਾ ਚੋਣਾਂ 'ਚ ਵਿਕਾਸ ਦਾ ਮੁੱਦਾ ਗਾਇਬ ਏ ?Punjabkesari TV

4 years ago

ਚੋਣਾਂ ਦੇ ਦਿੰਨਾ 'ਚ ਸਿਆਸੀ ਪਾਰਟੀਆਂ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕਰਦੀਆਂ ਨੇ, ਅਤੇ ਵਿਕਾਸ ਦੇ ਮੁੱਦਿਆਂ 'ਤੇ ਸੱਤਾ 'ਚ ਆਉਂਦੀਆਂ ਨੇ, ਪਰ ਇਸ ਵਾਰ ਨੇਤਾਵਾਂ ਦਾ ਅੰਦਾਜ਼ ਕੁੱਝ ਵੱਖਰਾ ਹੀ ਨਜ਼ਰ ਆ ਰਿਹਾ ਏ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ, ਗਰੀਬ ਪਿੰਡਾਂ ਦੀ ਹਾਲਤ ਸੁਧਾਰਨੀ, ਸ਼ਹਿਰਾਂ 'ਚ ਨਵੇਂ ਪ੍ਰੋਜੈਕਟ ਆਦਿ ਵਿਕਾਸ ਦੀਆਂ ਗੱਲਾਂ ਛੱਡ ਪਾਰਟੀਆਂ ਨੇ ਇਸ ਵਾਰ ਜ਼ੋਰ ਬਿਆਨਬਾਜ਼ੀਆਂ 'ਤੇ ਅਤੇ ਇੱਕ ਦੂਜੇ ਨੂੰ ਭੰਡਣ 'ਤੇ ਦਿੱਤਾ ਹੈ, ਜਿਸ 'ਚ ਆਮ ਲੋਕਾਂ ਦੀਆਂ ਮੰਗਾਂ, ਤੇ ਵਿਕਾਸ ਦੇ ਮੁੱਦੇ ਓਨਾ ਦੇ ਭਾਸ਼ਣ ਵਾਲੇ ਪੱਤਰਾਂ 'ਚ ਲੱਭੇ ਨਹੀਂ ਲੱਭਦੇ, ਸਾਡੇ ਗੁਆਂਢੀ ਦੇਸ਼ ਤਰੱਕੀਆਂ ਦੇ ਰਾਹਾਂ 'ਤੇ ਨੇ ਦੂਜੇ ਪਾਸੇ ਸਾਡੇ ਸੂਬੇ 'ਚ ਵਸਦੇ ਸਰਹੱਦੀ ਇਲਾਕਿਆਂ 'ਚ ਲੋਕ ਮੁਢਲੀਆਂ ਸੇਵਾਵਾਂ ਤੋਂ ਵੀ ਵਾਂਝੇ ਨੇ, ਫਿਲਹਾਲ ਪਾਰਟੀਆਂ ਦੀ ਆਪਸੀ ਬਿਆਨਬਾਜ਼ੀ ਦਾ ਤਾਂ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣ ਲੱਗਾ, ਅਜਿਹੇ 'ਚ ਸਵਾਲ ਉੱਠਦਾ ਏ ਕਿ ਕੀ ਅਸਲ 'ਚ ਚੋਣਾਂ 'ਚ ਵਿਕਾਸ ਦਾ ਮੁੱਦਾ ਗਾਇਬ ਏ ? ਆਓ ਪੰਜਾਬੀਆਂ ਤੋਂ ਜਾਣਦੇ ਹਾਂ ਕੀ ਹੈ ਓਨਾ ਦੀ ਰਾਇ ?