ਅੱਜ ਦਾ ਮੁੱਦਾ

Aj da Mudda : ਕੀ ਸਿੱਧੂ ਦੇ ਚੋਣ ਪ੍ਰਚਾਰ ਨਾ ਕਰਨ ਨਾਲ ਕਾਂਗਰਸ ਨੂੰ ਹੋਵੇਗਾ ਨੁਕਸਾਨ ?Punjabkesari TV

4 years ago

ਪੂਰੇ ਦੇਸ਼ ਵਿਚ ਸਟਾਰ ਪ੍ਰਚਾਰਕ ਵਜੋਂ ਕਾਂਗਰਸ ਦਾ ਪ੍ਰਚਾਰ ਕਰਨ ਵਾਲੇ ਨਵਜੋਤ ਸਿੱਧੂ ਦੀ ਆਵਾਜ਼ ਪੰਜਾਬ ਵਿਚ ਸੁਣਾਈ ਨਹੀਂ ਦੇ ਰਹੀ। ਕਾਰਨ ਉਨ੍ਹਾਂ ਦਾ ਖਰਾਬ ਗਲਾ ਦੱਸਿਆ ਜਾ ਰਿਹਾ ਹੈ। ਬੀਤੇ 28 ਦਿਨਾਂ ਵਿਚ ਲਗਾਤਾਰ 80 ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਸਿੱਧੂ ਨੂੰ ਗਲੇ ਦੀ ਸਮੱੱਸਿਆ ਫਿਰ ਆ ਗਈ ਹੈ ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਚਾਰ ਦਿਨਾਂ ਲਈ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ। ਅਜਿਹੇ 'ਚ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਸਿੱਧੂ ਦੀ ਆਵਾਜ਼ ਜਾਣ-ਬੁੱਝ ਕੇ ਬੰਦ ਕੀਤੀ ਜਾ ਰਹੀ ਹੈ? ਕੀ ਸਿੱਧੂ ਪੰਜਾਬ ਲਈ ਚੋਣ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਕੀ ਸਿੱਧੂ ਦੇ ਚੋਣ ਪ੍ਰਚਾਰ ਨਾ ਕਰਨ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ? ਇਸ 'ਤੇ ਕੀ ਹੈ ਪੰਜਾਬ ਦੇ ਲੋਕਾਂ ਦੀ ਰਾਇ, ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਇ 'ਚ...