ਅੱਜ ਦਾ ਮੁੱਦਾ

Aj da Mudda : ਕੀ ਖੁੱਲ੍ਹੇ ਬੋਰੇਵੇੱਲਾਂ 'ਤੇ ਕਾਰਵਾਈ ਦੇ ਨਾਂਅ 'ਤੇ ਹੋ ਰਹੀ ਖਾਨਾਪੂਰਤੀ ?Punjabkesari TV

4 years ago

 

ਦੋ ਸਾਲਾਂ ਦੇ ਫਤਿਹਵੀਰ ਦੀ ਬੋਰਵੈਲ 'ਚ 110 ਘੰਟੇ ਫਸੇ ਹੋਣ ਤੋਂ ਬਾਅਦ ਮੌਤ ਹੋ ਗਈ। ਜਿਸ ਤੋਂ ਬਾਅਦ ਕੈਪਟਨ ਸਰਕਾਰ ਮੁੜ ਹਰਕਤ 'ਚ ਆਈ। ਕੈਪਟਨ ਨੇ ਸੂਬੇ ਦੇ ਸਾਰੇ ਡੀਸੀਆਂ ਨੂੰ ਹੁਕਮ ਜਾਰੀ ਕੀਤੇ ਕਿ ਆਪਣੇ ਇਲਾਕੇ ਦੇ ਖੁਲ੍ਹੇ ਬੋਰੇਵੈੱਲਾਂ ਦੀ ਰਿਪੋਰਟ 24 ਘੰਟਿਆਂ 'ਚ ਓਨਾ ਨੂੰ ਭੇਜੀ ਜਾਵੇ। ਪਰ ਇਸ ਦੇ ਬਾਵਜੂਦ ਸੂਬੇ ਦੇ ਕਈ ਸ਼ਹਿਰਾਂ ਚੋ ਖੁੱਲ੍ਹੇ ਬੋਰ ਦੀਆਂ ਖਬਰਾਂ ਅਜੇ ਵੀ ਸਾਹਮਣੇ ਆ ਰਹੀਆਂ ਨੇ। 2 ਦਿਨ ਪਹਿਲਾਂ ਸਾਡੀ ਸਰਕਾਰ ਤੇ ਪ੍ਰਸ਼ਾਸਨ ਦੇ ਹੱਥ ਬਹੁਤ ਵੱਡੀ ਨਾਕਾਮਯਾਬੀ ਹੱਥ ਲੱਗੀ। ਪਰ ਅਜੇ ਵੀ ਖੁੱਲੇ ਬੋਰੇਵੈੱਲਾਂ ਦੀਆਂ ਖਬਰਾਂ ਦੇਖ ਲਗਦਾ ਏ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ। ਅਜਿਹੇ 'ਚ ਸਾਡੇ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ ਜਾਣਦੇ ਹਾਂ ਕਿ ਕੀ ਖੁੱਲੇ ਬੋਰਵੈਲਾਂ 'ਤੇਕਾਰਵਾਈ ਦੇ ਨਾਂਅ 'ਤੇ ਖਾਨਾਪੂਰਤੀ ਹੋ ਰਹੀ ਹੈ ਜਾਂ ਨਹੀਂ ?