ਅੱਜ ਦਾ ਮੁੱਦਾ

Aj Da Mudda : ਕੀ ਮਾਨਸੂਨ ਨਾਲ ਨਜਿੱਠਣ ਲਈ ਤਿਆਰ ਹੈ ਪ੍ਰਸ਼ਾਸਨ?Punjabkesari TV

4 years ago

ਮਾਨਸੂਨ ਨੇ ਉੱਤਰੀ ਭਾਰਤ 'ਚ ਦਸਤਕ ਦੇ ਦਿੱਤੀ ਹੈ। ਇੰਨਾ ਦਿੰਨੀ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੇਖਣ ਨੂੰ ਮਿਲੇ ਜਿੰਨਾ ਨੇ ਸ਼ੁਰੂਆਤ 'ਚ ਹੀ ਪ੍ਰਸ਼ਾਸਨ ਦੀ ਪੋਲ ਖੋਲ ਕਿ ਰੱਖ ਦਿੱਤੀ। ਖਬਰਾਂ ਸੂਬੇ ਦੇ ਵੱਡੇ ਸ਼ਹਿਰਾਂ ਤੋਂ ਨੇ ਜਿਥੇ ਜਲੰਧਰ , ਅੰਮ੍ਰਿਤਸਰ, ਮੋਹਾਲੀ, ਲੁਧਿਆਣਾ ਵਰਗੇ ਸ਼ਹਿਰਾਂ 'ਚ ਵੀ ਪਹਿਲੀ ਬਰਸਾਤ ਦੇ ਨਾਲ ਸੜਕਾਂ 'ਤੇ ਗੋਡੇ-ਗੋਡੇ ਪਾਣੀ ਖੜਾ ਹੋ ਗਿਆ। ਦਰਿਆਵਾਂ ਦੇ ਨਾਲ ਲਗਦੇ ਸ਼ਹਿਰਾਂ ਦੇ ਪ੍ਰਸ਼ਾਸਨ ਦਾ ਕਹਿਣਾ ਕਿ ਸਵੇਂਦਨਸ਼ੀਲ ਸਥਾਨਾਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਦਰਿਆਵਾਂ ਦੇ ਨਾਲ ਲਗਦੇ ਇਲਾਕਿਆਂ ਤੋਂ ਬਚਾਉਣ ਲਈ 50 ਹਜ਼ਾਰ ਖਾਲੀ ਥੈਲੇ, ਰੱਸੇ, ਤਾਰਾਂ, ਜੇਸੀਬੀ ਅਤੇ ਹੋਰ ਲੋੜੀਂਦਾ ਸਮੱਗਰੀ ਦਾ ਪ੍ਰਬੰਧ ਕਰ ਲਿਆ ਹੈ ਤਾਂ ਜੋ ਲੋੜ ਪੈਣ 'ਤੇ ਇੰਨਾ ਦੀ ਮੌਕੇ 'ਤੇ ਵਰਤੋਂ ਕਰ ਲਈ ਜਾਵੇ। ਅਜਿਹੇ 'ਚ ਪੰਜਾਬ ਦੇ ਲੋਕਾਂ ਤੋਂ ਵੀ ਓਨਾ ਦੇ ਇਲਾਕੇ ਦੇ ਪ੍ਰਬੰਧਾਂ ਬਾਰੇ ਜਾਣਦੇ ਹਾਂ ਤੇ ਪੁੱਛਦੇ ਹਾਂ ਕੀ ਮਾਨਸੂਨ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ ਹੈ ?