ਅੱਜ ਦਾ ਮੁੱਦਾ

Aj da Mudda : ਜਨਤਾ ਦੀ ਵੋਟ ਵਿਕਾਸ ਨੂੰ ਜਾਂ ਪਾਰਟੀ ਨੂੰ?Punjabkesari TV

5 years ago

ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ 'ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ....ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਆਮ ਜਨਤਾ ਨੂੰ ਭਰਮਾਉਣ ਲਈ ਪੱਬਾ ਭਾਰ ਨੇ.....ਕਿਉਂਕਿ ਇਹ ਜਨਤਾ ਹੀ ਹੈ ਜੋ ਸਿਆਸਤ ਦਾ ਤਖਤਾ ਪਲਟਣ ਦੀ ਤਾਕਤ ਰੱਖਦੀ ਹੈ... ਇਸ ਲਈ ਸਿਆਸੀ ਪਾਰਟੀਆਂ ਵਲੋਂ ਆਪਣਾ ਵੋਟ ਬੈਂਕ ਵਧਾਉਣ ਲਈ ਚੋਣ ਮੈਨੀਫੇਸਟੋ ਜ਼ਰੀਏ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਨੇ.....ਇਥੋਂ ਤੱਕ ਕਿ ਪਾਰਟੀਆਂ ਸੈਲੀਬ੍ਰੇਟੀ ਚਿਹਰਿਆਂ 'ਤੇ ਦਾਅ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ.....ਕਈ ਵਾਰ ਤਾਂ ਮਾਹੌਲ ਅਜਿਹਾ ਵੀ ਬਣ ਜਾਂਦਾ ਹੈ ਕਿ ਲੋਕ ਵਿਕਾਸ ਭੁੱਲ ਕੇ ਸਿਰਫ ਪਾਰਟੀ ਜਾਂ ਚਿਹਰੇ ਨੂੰ ਹੀ ਵੋਟਾਂ ਪਾ ਦਿੰਦੇ ਨੇ...ਅਜਿਹੇ 'ਚ ਸਵਾਲ ਇਹ ਖੜਾ ਹੁੰਦਾ ਹੈ ਕੀ ਲੋਕ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਨੂੰ ਦੇਖ ਕੇ ਵੋਟ ਦਾ ਇਸਤੇਮਾਲ ਕਰਣਗੇ ਜਾਂ ਫਿਰ ਪਾਰਟੀ ਨੂੰ ਦੇਖ ਕੇ ਵੋਟਾਂ ਪਾਉਣਗੇ.....ਯਾਨੀ ਜਨਤਾ ਦੀ ਵੋਟ ਵਿਕਾਸ ਨੂੰ ਜਾਵੇਗੀ ਜਾਂ ਪਾਰਟੀ ਨੂੰ