Districts News

ਵਿਆਹ ਤੋਂ ਪਲਾਂ ਬਾਅਦ ਉੱਜੜੀਆਂ ਖੁਸ਼ੀਆਂ, ਜਾਣੋ ਸੂਬੇ ਦਾ ਹਾਲPunjabkesari TV

4 years ago

ਜਲੰਧਰ 'ਚ ਦਾਜ 'ਚ ਗੱਡੀ ਤੇ 20 ਲੱਖ ਰੁਪਏ ਨਾ ਮਿਲਣ 'ਤੇ ਬਾਰਾਤ ਵਾਪਸ ਮੁੜ ਗਈ...ਦਰਅਸਲ, ਜੰਮੂ ਤੋਂ ਜਲੰਧਰ ਸ਼ਿਫਟ ਹੋਏ ਪਰਿਵਾਰ ਦੀ ਕੁੜੀ ਦਾ ਵਿਆਹ ਮਹਾਰਾਜਾ ਪੈਲੇਸ 'ਚ ਸੀ... ਰਾਤ ਇਕ ਵਜੇ ਦੇ ਕਰੀਬ ਸੋਡਲ ਤੋਂ ਰੋਹਿਤ ਬਾਰਾਤ ਲੈ ਕੇ ਪੁੱਜਾ...ਮਿਲਣੀ ਹੋਣ ਲੱਗੀ ਤਾਂ ਤਾਏ ਨੂੰ ਮੁੰਦਰੀ ਨਾ ਪਾਏ ਜਾਣ ਤੋਂ ਪੁਆੜਾ ਪੈ ਗਿਆ... ਮੁੰਡੇ ਦੀ ਮਾਂ ਨੇ ਜੈ ਮਾਲਾ ਤੋਂ ਪਹਿਲਾਂ ਗੱਡੀ, 20 ਲੱਖ ਰੁਪਏ ਤੇ ਉਸਨੂੰ ਸੋਨੇ ਦਾ ਸੈਟ ਪਾਉਣ ਦੀ ਮੰਗ ਰੱਖ ਦਿੱਤੀ... ਮੰਗ ਪੂਰੀ ਨਾ ਹੋਣ ਮੁੰੰਡੇ ਨੇ ਸ਼ਗਨਾਂ ਵੱਲੀ ਚੁੰਨੀ ਪਾੜ ਦਿੱਤੀ ਤੇ ਕਰੀਬ ਡੇਢ  vje ਬਾਰਾਤ ਵਾਪਸ ਲੈ ਕੇ ਚਲਾ ਗਿਆ...ਬਾਰਾਤ ਵਾਪਸ ਜਾਣ ਤੋਂ ਬਾਅਦ ਜਿਥੇ ਲੜਕੀ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਐ ...ਉਥੇ ਹੀ ਪੁਲਸ ਨੇ ਪਰਿਵਾਰ ਦੀ ਸ਼ਿਕਾਇਤ  ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ...