Districts News

ਸੰਨੀ ਦਿਓਲ ਲਈ ਖੜ੍ਹੀ ਹੋਈ ਮੁਸੀਬਤ , ਜਾਣੋ ਸੂਬੇ ਦਾ ਹਾਲPunjabkesari TV

4 years ago

ਸੰਨੀ ਦਿਓਲ ਨੇ ਗੁਰਦਾਸਪੁਰ ਦੀ ਸੀਟ ਤੋਂ ਭਾਜਪਾ ਉਮੀਦਵਾਰ ਦੇ ਤੌਰ 'ਤੇ ਨਾਮੀਨੇਸ਼ਨ ਭਰੀ ਸੀ। ਨਾਮਜ਼ਦਗੀ ਵਿਚ ਉਨ੍ਹਾਂ ਦਾ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਹੀ ਹੈ। ਕਿਉਂਕਿ ਇਹ ਉਨ੍ਹਾਂ ਦਾ ਅਸਲੀ ਨਾਂ ਹੈ। ਭਾਜਪਾ ਲੀਡਰਾਂ ਨੂੰ ਲੱਗਦਾ ਹੈ ਕਿ ਸੰਨੀ ਦੇ ਇਸ ਨਾਂ ਤੋਂ ਲੋਕ ਵਾਕਿਫ ਨਹੀਂ ਹਨ ਅਤੇ ਵੋਟਿੰਗ ਦੌਰਾਨ ਲੋਕਾਂ ਨੂੰ ਨਾਂ ਦਾ ਭੁਲੇਖਾ ਲੱਗ ਸਕਦਾ ਹੈ। ਇਸ ਲਈ ਭਾਜਪਾ ਵੋਟਿੰਗ ਮਸ਼ੀਨਾਂ 'ਤੇ ਸੰਨੀ ਦਿਓਲ ਨਾਂ ਹੀ ਲਿਖਵਾਉਣਾ ਚਾਹੁੰਦੀ  ਹੈ। ਇਸ ਲਈ ਉਨ੍ਹਾਂ ਨੇ ਚੋਣ ਕਮਿਸ਼ਨ ਨਾਲ ਸੰਪਰਕ ਕੀਤਾ ਅਤੇ ਈਵੀਐੱਮ ਤੇ ਅਜੇ ਸਿੰਘ ਧਰਮਿੰਦਰ ਦਿਓਲ ਦੀ ਥਾਂ ਸੰਨੀ ਦਿਓਲ ਲਿਖਣ ਦੀ ਅਪੀਲ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਲੋਕ ਸੰਨੀ ਦਿਓਲ ਨੂੰ ਇਸੇ ਨਾਂ ਨਾਲ ਜਾਣਦੇ ਨੇ।